ਪੰਡਤ ਜਵਾਹਰ ਲਾਲ ਨਹਿਰੂ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Pandit Jawahar Lal Nehru ਪੰਡਤ ਜਵਾਹਰ ਲਾਲ ਨਹਿਰੂ: ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ, 1889 ਨੂੰ ਹੋਇਆ। ਉਨ੍ਹਾਂ ਦੇ ਪਿਤਾ ਪੰਡਤ ਮੋਤੀ ਲਾਲ ਨਹਿਰੂ ਇਲਾਹਾਬਾਦ ਦੇ ਪ੍ਰਸਿਧ ਬੈਰਿਸਟਰ ਸਨ। ਜਵਾਹਰ ਲਾਲ ਨਹਿਰੂ ਦੀ ਮਾਤਾ ਦਾ ਨਾਂ ਸਵਰੂਪ ਰਾਣੀ ਸੀ। ਜਵਾਹਰ ਲਾਲ ਆਪਣੀਆਂ ਤਿੰਨ ਭੈਣਾਂ ਦਾ ਇਕ ਇਕ ਭਰਾ ਸੀ।

  ਜਵਾਹਰ ਲਾਲ ਨਹਿਰੂ ਨੇ ਸੰਸਾਰ ਦੇ ਵਧੀਆ ਸਕੂਲਾਂ ਅਤੇ ਯੂਨੀਵਰਸਿਟੀਆਂ ਤੋਂ ਸਿੱਖਿਆ ਪ੍ਰਾਪਤ ਕੀਤੀ। ਉਸਨੇ ਸਕੂਲ ਸਿਖਿਆ ਹਾਰੋਅ ਤੋ਼ ਪ੍ਰਾਪਤ ਕੀਤੀ ਅਤੇ ਕਾਨੂੰਨ ਦੀ ਡਿਗਰੀ ਟ੍ਰਿਨਿਟੀ ਕਾਲਜ, ਕੈਂਬਰਿਜ ਤੋਂ ਹਾਸਿਲ ਕੀਤੀ। ਉਨ੍ਰਾਂ ਨੇ ਇੰਗਲੈਂਡ ਵਿਚ ਸਤ ਸਾਲ ਬਿਤਾਏ ਅਤੇ ਆਪਣੇ ਗਿਆਨ ਦੀਆਂ ਸੀਮਾਵਾਂ ਨੂੰ ਵਿਸਤ੍ਰਿਤ ਕੀਤਾ। ਉਨ੍ਹਾਂ ਨੇ ਤਰਕਪੂਰਣ ਨਜ਼ਰੀਏ ਨਾਲ ਫੇਬੀਅਨ ਸਾਮਜਵਾਦ ਅਤੇ ਆਇਰਸ਼ ਰਾਸ਼ਟਰਵਾਦ ਨੂੰ ਆਪਣੀ ਦੇਸ਼ ਭਗਤੀ ਦੀ ਭਾਵਨਾ ਨਾਲ ਜੋੜਿਆ ਜਵਾਹਰ ਲਾਲ ਨਹਿਰੂ 1912 ਵਿਚ ਭਾਰਤ ਵਾਪਸ ਆ ਗਏ ਅਤੇ ਵਕਾਲਤ ਸ਼ੁਰੂ ਕੀਤੀ। 1910 ਵਿਚ ਉਨ੍ਹਾਂ ਦਾ ਕਮਲਾ ਲਾਲ ਵਿਆਹ ਹੋਇਆ।

      ਜਵਾਹਰ ਲਾਲ ਨਹਿਰੂ 1917 ਵਿਚ ਹੋਮ ਰੂਲ ਲੀਗ ਵਿਚ ਸ਼ਾਮਲ ਹੋਏ। ਉਹ ਦੋ ਸਾਲ ਬਾਅਦ ਵਾਸਤਵਿਕ ਰਾਜਨੀਤੀ ਵਿਚ ਆਏ ਜਦੋਂ 1919 ਵਿਚ ਆਤਮਾ ਗਾਂਧੀ ਨਾਲ ਉਨ੍ਹਾਂ ਦੇ ਸੰਪਰਕ ਹੋਇਆ। ਉਸ ਸਮੇਂ ਮਹਾਤਾਮਾ ਗਾਂਧੀ ਰੋਅਲਟ ਐਕਟ ਦੇ ਵਿਰੁੱਧ ਮੁਹਿਮ ਸ਼ੁਰੂ ਕੀਤੀ ਸੀ। ਨਹਿਰੂ ਫੋਰਨ ਹੀ ਗਾਂਧੀ ਜੀ ਦੀ ਸਰਗਰਮ ਪਰੰਤੂ ਸਾਂਤੀਪੁਰਣ ਸਿਵਲ ਨਾਫੁਰਮਾਨੀ ਦੀ ਮੁਹਿੰਮ ਤੋਂ ਆਕ੍ਰਸ਼ਿਤ ਹੋਏ। ਗਾਂਧੀ ਜੀ ਨੂੰ ਵੀ ਨੌਜਵਾਨ ਜਵਾਹਰ ਲਾਲ ਨਹਿਰੂ ਵਿਚ ਭਾਰਤ ਦਾ ਭਵਿੱਖ ਵਿਖਾਈ ਦਿੱਤਾ।

      ਨਹਿਰੂ ਪਰਿਵਾਰ ਨੂੰ ਗਾਂਧੀ ਜੀ ਦੀਆਂ ਸਿਖਿੀਆਵਾਂ ਅਨੁਸਾਰ ਬਦਲ ਦਿੱਤਾ। ਜਵਾਹਰ ਲਾਲ ਨਹਿਰੂ ਪੱਛਮੀ ਪਹਿਰਾਵੇ ਅਤੇ ਖਾਣਪੀਣ ਦੀਆਂ ਆਦਤਾਂ ਨੂੰ ਤਿਆਗ । ਉਹ ਹੁਣ ਖਾਦੀ ਦਾ ਕੁਰਤਾ ਅਤੇ ਗਾਂਧੀ ਟੋਪੀ ਪਹਿਨਣ ਲਗ ਪਏ। ਜਵਾਹਰ ਲਾਲ ਨਹਿਰੂ ਨੇ 1920-22 ਵਿਚ ਨਾ-ਮਿਲਵਰਤਨ ਲਹਿਰ ਵਿਚ ਸਰਗਰਮ ਭਾਗ ਲਿਆ। ਅਤੇ ਅੰਦੋਲਅਨ ਦੇ ਦੌਰਾਨ ਪਹਿਲੀ ਵਾਰ ਗ੍ਰਿਫਤਾਰ ਹੋਏ ਅਤੇ ਉਨ੍ਹਾਂ ਨੂੰ ਕੁਝ ਮਹੀਨਿਆ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ।

      1924 ਵਿਚ ਜਵਾਹਰ ਲਾਲ ਨਹਿਰੂ ਅਲ੍ਹਾਬਾਦ ਮਿਊਂਸਪਲ ਕਾਰਪੋਰੇਸ਼ਨ ਦੇ ਪ੍ਰੈਜੀ਼ਡੈਟ ਚੁਣੇ ਗਏ ਅਤੇ ਉਨ੍ਹਾਂ ਨੇ ਦੋ ਸਾਲ ਲਈ ਸ਼ਹਿਰ ਦੇ ਮੁੱਖ ਕਾਰਜਕਾਰੀ ਵਜੋਂ ਕੰਮ ਕੀਤਾ। ਇਸ ਨਾਲ ਉਨ੍ਹਾਂ ਅਮੁੱਲ ਪ੍ਰਸ਼ਾਸਕੀ ਤਜ਼ਰਬਾ ਪ੍ਰਾਪਤ ਕੀਤਾ ਜੋ ਉਨ੍ਹਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਲਈ ਬਹੁਤ ਲਾਹੇਵੰਦ ਸਿੱਧ ਹੋਇਆ। ਉਸਨੇ ਸਰਕਾਰੀ ਕਰਮਚਾਰੀਆਂ ਵਲੋਂ ਸਹਿਯੋਗ ਦੀ ਘਾਟ ਅਤੇ ਬਰਤਾਨਵੀ ਅਧਿਕਾਰੀਆਂ ਦੁਆਰਾ ਰੁਕਾਵਟਾਂ ਪਾਉਣ ਕਾਰਨ 1926 ਵਿਚ ਇਸ ਪਦ ਤੋਂ ਤਿਆਗ-ਪੱਤਰ ਦੇ ਦਿੱਤਾ।

      1926 ਤੋਂ 1928 ਤਕ ਜਵਾਹਰ ਲਾਲ ਨਹਿਰੂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਜੋਂ ਕੰਮ ਕੀਤਾ। 1928-29 ਵਿਚ ਮੋਤੀ ਲਾਲ ਨਹਿਰੂ ਪ੍ਰੈਜ਼ੀਡੈਟ ਅਧੀਨ ਕਾਂਗਰਸ ਸੈਸਨ ਹੋਇਆ। ਇਸ ਸ਼ੈਸਨ ਦੇ ਦੌਰਾਨ ਜਵਾਹਰ ਲਾਲ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਨੇ ਮੁਕੰਮਲ ਰਾਜਨਤਿਕ ਆਜ਼ਾਦੀ ਦੀ ਮੰਗ ਦੀ ਹਮਾਇਤ ਕੀਤੀ। ਦਸੰਬਰ 1929 ਵਿਚ ਲਾਹੌਰ ਵਿਖੇ ਕਾਂਗਰਸ ਦਾ ਸਾਲਾਨਾ ਸੈਸਨ ਹੋਇਆ। ਅਤੇ ਜਵਾਹਰ ਲਾਲ ਨਹਿਰੂ ਨੂੰ ਕਾਂਗਰਸ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਅਤੇ ਉਸ ਸੈਸਨ ਦੌਰਾਨ ਭਾਰਤ ਦੀ ਆਜ਼ਾਦੀ ਦਾ ਪ੍ਰਸਤਾਵ ਪਾਸ ਕੀਤਾ ਗਿਆ ਅਤੇ 26 ਜਨਵਰੀ, 1930 ਨੂੰ ਜਵਾਹਰ ਲਾਲ ਨਹਿਰੂ ਨੇ ਆਜ਼ਾਦ ਭਾਰਤ ਦਾ ਝੰਡਾ ਲਹਿਰਾਇਆ। 1930 ਵਿਚ ਗਾਂਧੀ ਜੀ ਨੇ ਸਿਵਲ ਨਾਫਰਮਾਨੀ ਅੰਦੋਲਨ ਛੇੜਨ ਦਾ ਸਦਾ ਦਿੱਤਾ। ਅੰਦੋਲਨ ਨੂੰ ਭਾਰੀ ਸਫ਼ਲਤਾ ਪ੍ਰਾਪਤ ਹੋਈ ਅਤੇ ਇਸ ਅੰਦੋਲਨ ਨੇ ਬਰਤਾਨਵੀਂ ਸਰਕਾਰ ਨੂੰ ਮੁੱਖ ਰਾਜਨੀਤਿਕ ਸੁਧਾਰਾਂ ਦੀ ਲੋੜ ਨੂੰ ਮੰਨਣ ਲਈ ਮਜ਼ਬੂਰ ਕੀਤਾ।

      ਜਦੋਂ ਬਰਤਾਨੀਆ ਸਰਕਾਰ ਨੇ ਭਾਰਤ ਸਰਕਾਰ ਐਕਟ, 1935 ਦੀ ਘੋਸ਼ਣਾ ਕੀਤੀ ਤਾਂ ਕਾਂਗਰਸ ਪਾਰਟੀ ਨੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ। ਨਹਿਰੂ ਚੋਣਾਂ ਤੋਂ ਬਾਹਰ ਰਹੇ , ਪਰੰਤੂ ਪਾਰਟੀ ਲਈ ਸਾਰੇ ਦੇਸ਼ ਵਿਚ ਭਾਰੀ ਪ੍ਰਚਾਰ ਕੀਤਾ ਗਾਂਗਰਸ ਨੇ ਲਗਭਗ ਹਰ ਪ੍ਰਾਂਤ ਵਿਚ ਆਪਣੀ ਸਰਕਾਰ ਬਣਾਈ ਅਤੇ ਕੇਂਦਰੀ ਐਸੰਬਲੀ ਵਿਚ ਵੀ ਭਾਰਤੀ ਗਿਣਤੀ ਵਿਚ ਸੀਟਾਂ ਜਿੱਤੀਆਂ ਨਹਿਰੂ 1936, 1937 ਅਤੇ 1946 ਵਿਚ ਕਾਂਗਰਸ ਪ੍ਰੈਜ਼ੀਡੈਂਟ ਚੁਣੇ ਗਏ। 1942 ਵਿਚ ਜਵਾਹਰ ਲਾਲ ਨਹਿਰੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 1945 ਵਿਚ ਰਿਹਾ ਕੀਤਾ ਗਿਆ। ਉਨ੍ਹਾਂ ਨੇ ਉਸ ਗੱਲਬਾਤ ਵਿਚ ਉੱਘਾ ਰੋਲ ਅਦਾ ਕੀਤਾ ਜਿਸਦੇ ਨਤੀਜੇ ਵਜੋਂ ਅਗਸਤ, 1947 ਵਿਚ ਭਾਰਤੀ ਅਤੇ ਪਾਕਿਸਤਾਨ ਦੇ ਡੋਮੀਨੀਅਨ ਹੋਂਦ ਵਿਚ ਆਏ।

      1947 ਵਿਚ ਉਹ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ-ਮੰਤਰੀ ਬਣ ਗਏ। ਉਨ੍ਹਾਂ ਉਸ ਸਮੇਂ ਦੀਆਂ ਭਾਰੀ ਸਮੱਸਿਆਵਾਂ ਦਾ ਪ੍ਰਭਾਵੀ ਰੂਪ ਵਿਚ ਸਾਹਮਣਾ ਕੀਤਾ ਅਤੇ ਉਨ੍ਹਾਂ ਦੀ ਸੂਝ , ਲਗਨ ਅਤੇ ਦੂਰ-ਦ੍ਰਿਸ਼ਟਤਾ ਦੇ ਸਦਕੇ ਸੰਸਦੀ ਲੋਕਤੰਤਰ ਦੇ ਰਾਜਨੀਤਿਕ ਅਤੇ ਪ੍ਰਸ਼ਾਸਕੀ ਢਾਂਚੇ ਦੀ ਸਥਾਪਨਾ ਹੋਈ।

      ਜਵਾਹਰ ਲਾਲ ਨਹਿਰੂ ਨੇ ਆਧੁਨਿਕ ਭਾਰਤ ਦੇ ਨਿਰਮਾਣ ਵਿਚ ਅਹਿਮ ਭੂਕਿਮਾ ਨਿਭਾਈ। ਉਨ੍ਹਾਂ ਨੇ ਯੋਜਨਾਬੰਦੀ ਕਮਿਸ਼ਨ ਦੀ ਸਥਾਪਨਾ ਕੀਤੀ। ਸਾਇੰਸ ਅਤੇ ਟੈਕਨਾਲੋਜ ਦੇ ਵਿਕਾਸ ਨੂੰ ਉਤਸਾਹਿਤ ਕੀਤਾ ਅਤੇ ਲਗਾਤਾਰ ਤਿੰਨ ਪੰਜ-ਸਾਲਾ ਯੋਜਨਾਵਾਂ ਸ਼ੂਰੁ ਕੀਤੀਆਂ। ਉਨ੍ਹਾਂ ਦੀਆਂ ਨੀਤੀਆਂ ਕਾਰਣ ਖੇਤੀਬਾੜੀ ਅਤੇ ਉਦਯੋਗਿਕ ਉਤਪਾਦਨ ਵਿਚ ਵਾਧਾ ਹੋਇਆ। ਨਹਿਰੂ ਜੀ ਨੇ ਆਜ਼ਾਦ ਭਾਰਤ ਦੀ ਵਿਦੇਸ਼ ਨੀਤੀ ਦੇ ਵਿਕਾਸ ਵਿਚ ਵੀ ਅਹਿਮ ਰੋਲ ਅਦਾ ਕੀਤਾ।

      ਪਰੰਤੂ ਜਵਾਹਰ ਲਾਲ ਨਹਿਰੂ ਭਾਰਤ ਅਤੇ ਚੀਨ ਨਾਲ ਆਪਣੇ ਸਬੰਧ ਨਾ ਸੁਧਾਰ ਸਕੇ। ਕਸ਼ਮੀਰ ਦਾ ਮਸਲਾ ਪਾਕਿਸਤਾਨ ਨਾਲ ਸਮਝੋਤਾ ਕਰਨ ਵਿਚ ਰੋੜਾ ਸਿੱਧ ਹੋਇਆ ਅਤੇ ਸਰਹੱਦੀ ਵਿਵਾਦ ਚੀਨ ਨਾਲ ਸਬੰਧ ਸੁਧਾਰਨ ਵਿਚ ਅੱਟਕਾ ਪਾਉਂਦਾ ਰਿਹਾ। 1962 ਵਿਚ ਚੀਨ ਦੇ ਹਮਲੇ ਨੇ, ਜਿਸ ਦੀ ਨਹਿਰੂ ਜੀ ਨੂੰ ਬਿਲਕੁਲ ਹੀ ਆਸ ਨਹੀਂ ਸੀ, ਉਸ ਲਈ ਇਕ ਭਾਰੀ ਸੱਟ ਸੀ ਅਤੇ ਸ਼ਾਇਦ ਇਸ ਕਰਕ ਉਹ ਛੇਤੀ ਹੀ ਅਰਥਾਤ 27 ਮਈ, 1964 ਨੂੰ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.